ਜਲੰਧਰ (ਅੰਜੂ ਡੇਵਿਡ/ਮਨੀਸ਼ ਰਿਹਾਨ) ਵਿਜੀਲੈਂਸ ਵਿਭਾਗ ਦੀ ਟੀਮ ਨੇ ਥਾਣਾ ਭਾਰਗਵ ਕੈਂਪ ਦੇ ਐਸਐਚਓ ਗੁਰਦੇਵ ਸਿੰਘ ਨੂੰ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕੀਤਾ ਹੈ। ਵਿਜੀਲੈਂਸ ਨੇ ਐਸਐਚਓ ਕੋਲੋਂ ਦਸ ਹਜ਼ਾਰ ਰੁਪਏ ਵੀ ਬਰਾਮਦ ਕੀਤੇ ਹਨ। ਦੱਸਿਆ ਜਾ ਰਿਹਾ ਹੈ ਕਿ ਐੱਸਐੱਚਓ ਭਾਰਤੀ ਫੌਜ ਦੇ ਇੱਕ ਸੇਵਾਮੁਕਤ ਟੈਕਨੀਸ਼ੀਅਨ ਨੂੰ ਤੰਗ ਪ੍ਰੇਸ਼ਾਨ ਕਰ ਰਿਹਾ ਸੀ ਅਤੇ ਉਸ ਤੋਂ ਪੈਸੇ ਦੀ ਮੰਗ ਕਰ ਰਿਹਾ ਸੀ। ਟੈਕਨੀਸ਼ੀਅਨ ਨੇ ਟਰੈਵਲ ਏਜੰਸੀ ਦੇ ਲਾਇਸੈਂਸ ਲਈ ਅਪਲਾਈ ਕੀਤਾ ਸੀ ਅਤੇ ਐੱਸਐੱਚਓ ਇਸ ਦੀ ਵੈਰੀਫਿਕੇਸ਼ਨ ਲਈ ਪੈਸਿਆਂ ਦੀ ਮੰਗ ਕਰ ਰਿਹਾ ਸੀ। ਉਸ ਨੇ ਇਸ ਸਬੰਧੀ ਵਿਜੀਲੈਂਸ ਨੂੰ ਸ਼ਿਕਾਇਤ ਦਿੱਤੀ ਤਾਂ ਟੀਮ ਨੇ ਜਾਲ ਵਿਛਾ ਕੇ ਐਸਐਚਓ ਨੂੰ ਥਾਣੇ ਦੇ ਅੰਦਰੋਂ ਗ੍ਰਿਫ਼ਤਾਰ ਕਰ ਲਿਆ। ਫਿਲਹਾਲ ਵਿਜੀਲੈਂਸ ਉਸ ਨੂੰ ਆਪਣੇ ਦਫਤਰ ਲੈ ਕੇ ਜਾ ਰਹੀ ਹੈ ਅਤੇ ਮਾਮਲਾ ਦਰਜ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ।
Posted inPunjab