ਚੰਡੀਗੜ- ਪੰਜਾਬ ਦੇ ਮੈਡੀਕਲ ਸਿੱਖਿਆ ਅਤੇ ਖੋਜ ਮੰਤਰੀ ਡਾ. ਰਾਜ ਕੁਮਾਰ ਵੇਰਕਾ ਨੇ ਕਰੋਨਾ ਦੇ ਨਵੇਂ ਵੇਰੀਐਂਟ ਨਾਲ ਨਿਪਟਣ ਅਤੇ ਇਸ ਸਬੰਧ ਵਿੱਚ ਪ੍ਰਭਾਵੀ ਜਾਗਰੂਤਾ ਮੁਹਿੰਮ ਅਰੰਭਣ ਲਈ ਵਿਭਾਗ ਦੇ ਸੀਨੀਅਰ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਹਨ।
ਅੱਜ ਪੰਜਾਬ ਭਵਨ ਵਿਖੇ ਮੈਡੀਲਕ ਸਿੱਖਿਆ ਅਤੇ ਖੋਜ ਵਿਭਾਗ ਦੇ ਸੀਨੀਅਰ ਅਧਿਕਾਰੀਆਂ ਅਤੇ ਵੱਖ ਵੱਖ ਮੈਡੀਕਲ ਕਾਲਜਾਂ ਦੇ ਪਿ੍ਰੰਸੀਪਲਾਂ ਨਾਲ ਇੱਕ ਉੱਚ ਪੱਧਰੀ ਮੀਟਿੰਗ ਦੌਰਾਨ ਡਾ. ਵੇਰਕਾ ਓਮੀਕਰੋਨ ਨਾਂ ਦੇ ਇਸ ਨਵੇਂ ਵੇਰੀਐਂਟ ਨਾਲ ਨਿਪਟਣ ਲਈ ਸਾਰੇ ਮੈਡੀਕਲ ਕਾਲਜਾਂ ਅਤੇ ਹਸਪਤਾਲਾਂ ਵਿੱਚ ਪੁਖਤਾ ਪ੍ਰਬੰਧ ਕਰਨ ਦੇ ਨਿਰਦੇਸ਼ ਦਿੱਤੇ ਹਨ।
ਇਸ ਦੌਰਾਨ ਡਾ. ਵੇਰਕਾ ਨੂੰ ਅਧਿਕਾਰੀਆਂ ਨੇ ਦੱਸਿਆ ਕਿ ਸਰਕਾਰੀ ਮੈਡੀਕਲ ਕਾਲਜਾਂ ਵਿੱਚ ਕਰੋਨਾ ਦੀ ਟੈਸਟਿੰਗ ਲਈ 3 ਡੀ.ਆਰ.ਡੀ.ਐਲ. ਲੈਬਜ਼ ਹਨ ਅਤੇ ਪ੍ਰਤੀ ਦਿਨ 35000 ਆਰ.ਟੀ.ਪੀ.ਸੀ.ਆਰਬ. ਟੈਸਟਾਂ ਦੀ ਸਮਰੱਥਾ ਹੈ। ਉਨਾਂ ਇਹ ਵੀ ਦੱਸਿਆ ਕਿ ਚਾਰ ਸਰਕਾਰੀ ਮੈਡੀਕਲ ਕਾਲਜਾਂ ਵਿੱਚ ਆਈਸੋਲੇਸ਼ਨ ਵਾਰਡ ਬਣਾਈਆਂ ਗਈਆਂ ਹਨ ਅਤੇ ਇਨਾਂ ਵਿੱਚ 1440 ਐਲ.2 ਬੈਡ ਅਤੇ 830 ਐਲ 3 ਬੈਡ ਹਨ। ਇਸ ਸਮੇਂ ਸਰਕਾਰੀ ਮੈਡੀਕਲ ਕਾਲਜਾਂ ਵਿੱਚ 358 ਕੋਵਿਡ ਵੈਂਟੀਲੇਟਰ ਅਤੇ 67 ਨਾਨ ਕੋਵਿਡ ਵੈਂਟੀਲੇਟਰ ਹਨ।