ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਸਿਆਸੀ ਧਿਰਾਂ ਨੇ ਡੇਰਿਆਂ ਉਤੇ ਗੇੜੇ ਮਾਰਨੇ ਸ਼ੁਰੂ ਕਰ ਦਿੱਤੇ ਹਨ। ਖਾਸ ਕਰਕੇ ਹਾਕਮ ਧਿਰ ਕਾਂਗਰਸ ਇਸ ਪਾਸੇ ਕਾਫੀ ਸਰਗਰਮ ਨਜ਼ਰ ਆ ਰਹੀ ਹੈ।
ਕਾਂਗਰਸ ਦੇ ਕੁਝ ਵਿਧਾਇਕ ਡੇਰਾ ਸਿਰਸਾ ਦੀ ਨਾਮ ਚਰਚਾ ‘ਚ ਸ਼ਾਮਲ ਹੋਏ ਤੇ ਡੇਰੇ ਵੱਲੋਂ ਕੀਤੇ ਜਾ ਰਹੇ ਸਮਾਜ ਸੇਵਾ ਦੇ ਕੰਮਾਂ ਦੀਆਂ ਸਿਫਤਾਂ ਦੇ ਪੁਲ ਬੰਨ੍ਹੇ ਹਨ।
ਕਾਂਗਰਸ ਦੇ ਵਿਧਾਇਕ ਦਵਿੰਦਰ ਘੁਬਾਇਆ, ਪਰਮਿੰਦਰ ਪਿੰਕੀ ਤੇ ਵਿਜੇਇੰਦਰ ਸਿੰਗਲਾ ਡੇਰਾ ਸਿਰਸਾ ਦੀ ਨਾਮ ਚਰਚਾ ਵਿਚ ਹਾਜ਼ਰੀ ਭਰਨ ਗਏ। ਪਿੰਕੀ ਫਿਰੋਜ਼ਪੁਰ, ਘੁਬਾਇਆ ਫਾਜ਼ਿਲਕਾ ਤੇ ਸਿੰਗਲਾ ਨੇ ਸੰਗਰੂਰ ਵਿਚ ਹਾਜ਼ਰੀ ਭਰੀ।