ਤਣਾਅ, ਚਿੰਤਾ, ਪ੍ਰਦੂਸ਼ਣ ਵਰਗੀਆਂ ਕਈ ਚੀਜ਼ਾਂ ਤੁਹਾਡੇ ਵਾਲਾਂ ਦੀ ਖੂਬਸੂਰਤੀ ਨੂੰ ਖਰਾਬ ਕਰ ਰਹੀਆਂ ਹਨ ਅਜਿਹੇ ਵਿਚ ਸੈਲੂਨ ਜਾ ਕੇ ਮਹਿੰਗੇ ਹੇਅਰ ਟਰੀਟਮੈਂਟਸ ਲੈਣਾ ਫਾਇਦੇਮੰਦ ਤਾਂ ਹੁੰਦਾ ਹੈ ਪਰ ਨਾਲ ਹੀ ਜੇਬ ’ਤੇ ਭਾਰੀ ਵੀ ਪੈਂਦਾ ਹੈ ਤਾਂ ਕਿਉਂ ਨਾ ਘਰ ਵਿਚ ਮੌਜੂਦ ਨੈਚੂਰਲ ਚੀਜ਼ਾਂ ਨਾਲ ਬਹੁਤ ਹੀ ਆਸਾਨ ਤਰੀਕਿਆਂ ਨਾਲ ਆਪਣੇ ਵਾਲਾਂ ਨੂੰ ਦਿਓ ਹੈਲਥੀ ਟਰੀਟਮੈਂਟ ਇਹ ਨੈਚੁਰਲ ਚੀਜ਼ਾਂ ਵਾਲਾਂ ਦੀ ਕੰਡੀਸ਼ਨਿੰਗ ਲਈ ਹਨ ਬਿਹਤਰੀਨ ਆਓ ਜਾਣਦੇ ਹਾਂ ਵਿਟਾਮਿਨ ਬੀ, ਸੀ ਅਤੇ ਈ ਨਾਲ ਭਰਪੂਰ ਕੇਲਾ ਵਾਲਾਂ ਦੀ ਕੰਡੀਸ਼ਨਿੰਗ ਲਈ ਬਹੁਤ ਹੀ ਵਧੀਆ ਹੁੰਦਾ ਹੈ।
ਚਮਕ ਕਾਇਮ ਰੱਖਣ ਦੇ ਨਾਲ ਨਾਲ ਇਹ ਦੋ ਮੂੰਹੇ ਵਾਲਾਂ ਦੀ ਸਮੱਸਿਆ ਨੂੰ ਵੀ ਦੂਰ ਕਰਦਾ ਹੈ ਡਲ ਅਤੇ ਡਰਾਈ ਵਾਲਾਂ ਤੋਂ ਪਰੇਸ਼ਾਨ ਹੋ ਤਾਂ ਕੇਲੇ ਨੂੰ ਆਲਿਵ ਆਇਲ ਅਤੇ ਸ਼ਹਿਦ ਨਾਲ ਮਿਲਾ ਕੇ ਉਸ ਦੀ ਸਮੂਦ ਪੇਸ ਬਣਾ ਕੇ ਵਾਲਾ ਨੂੰ ਚੰਗੀ ਤਰ੍ਹਾਂ ਢੱਕ ਲਓ ਅੱਧੇ ਘੰਟੇ ਬਾਅਦ ਬਾਅਦ ਧੋ ਲਓ ਵਾਲ ਸੁੱਕਣ ਤੋਂ ਬਾਅਦ ਇਸ ਦਾ ਅਸਰ ਮਹਿਸੂਸ ਕਰੋਗੇ ਆਲਿਵ ਆਇਲ ਬਹੁਤ ਹੀ ਵਧੀਆ ਅਤੇ ਨੈਚੂਰਲ ਕੰਡੀਸ਼ਨਰ ਹੈ ਜੋ ਵਾਲਾਂ ਨੂੰ ਹਾਈਡ੍ਰੇਟ ਰੱਖਣ ਦੇ ਨਾਲ ਨਾਲ ਪੋਸ਼ਕ ਤੱਤ ਵੀ ਪ੍ਰਦਾਨ ਕਰਦਾ ਹੈ।
ਜੇ ਇਸ ਵਿਚ ਸ਼ਹਿਦ ਮਿਲਾ ਲਿਆ ਜਾਵੇ ਤਾਂ ਇਸ ਦੀ ਗੁਣਵੱਤਾ ਹੋਰ ਵੀ ਵੱਧ ਜਾਂਦੀ ਹੈ, 2 ਚਮਚ ਸ਼ਹਿਦ ਅਤੇ 4 ਚਮਚ ਆਲਿਵ ਆਇਲ ਨੂੰ ਮਿਲਾ ਕੇ 30 ਮਿੰਟ ਲਈ ਵਾਲਾਂ ’ਤੇ ਲਗਾ ਕੇ ਰੱਖੋ ਫਿਰ ਸ਼ੈਂਪੂ ਨਾਲ ਧੋ ਦਿਓ ਔਲਾ ਹਰ ਤਰ੍ਹਾਂ ਨਾਲ ਵਾਲਾਂ ਲਈ ਬਿਹਤਰੀਨ ਕੰਡਿਸ਼ਨਰ ਹੈ ਕਿਸੇ ਬਰਤਨ ਵਿਚ ਔਲਿਆਂ ਦਾ ਪਾਊਡਰ ਪਾਣੀ ਵਿਚ ਮਿਲਾ ਕੇ ਰੱਖ ਦਿਓ ਬਰਸ਼ ਦੀ ਮਦਦ ਨਾਲ ਵਾਲਾਂ ਦੇ ਅੰਦਰ ਤਕ ਇਸ ਪੇਸਟ ਨੂੰ ਲਗਾਓ ਅਤੇ ਇਕ ਘੰਟੇ ਬਾਅਦ ਕੋਸੇ ਪਾਣੀ ਨਾਲ ਧੋ ਕੇ ਸ਼ੈਂਪੂ ਕਰ ਲਓ ਮਹੀਨੇ ਵਿਚ ਇਕ ਵਾਰ ਇਸਤੇਮਾਲ ਕਾਫੀ ਹੈ ਆਂਡੇ ਦੀ ਵਰਤੋਂ ਹਰ ਤਰ੍ਹਾਂ ਨਾਲ ਵਾਲਾਂ ਲਈ ਲਾਭਕਾਰੀ ਹੈ ਜੇ ਤੁਹਾਡੇ ਵਾਲ ਆਇਲੀ ਹਨ ਤਾਂ ਆਂਡੇ ਦਾ ਸਿਰਫ਼ ਸਫੇਦ ਹਿੱਸਾ ਵਰਤੋ ਜੇ ਵਾਲ ਰੁੱਖੇ ਹਨ ਤਾਂ ਇਸ ਦੇ ਪੀਲੇ ਹਿੱਸੇ ਦੀ ਵਰਤੋਂ ਫਾਇਦੇਮੰਦ ਹੋਵੇਗੀ ਨਾਰਮਲ ਵਾਲਾਂ ਲਈ ਪੂਰਾ ਆਂਡਾ ਲਗਾਓ ਵਾਲਾਂ ਵਿਚ ਆਂਡਾ ਲਗਾ ਕੇ 20 ਮਿੰਟ ਬਾਅਦ ਚੰਗੀ ਤਰ੍ਹਾਂ ਧੋ ਲਓ ਅਤੇ ਸ਼ੈਂਪੂ ਕਰ ਲਓ ਪੇਟ ਦੇ ਨਾਲ ਨਾਲ ਵਾਲਾਂ ਲਈ ਵੀ ਦਹੀਂ ਬਹੁਤ ਹੀ ਵਧੀਆ ਕੰਡੀਸ਼ਨਰ ਹੈ ਵਾਲਾਂ ਵਿਚ ਦਹੀਂ 20 ਮਿੰਟ ਲਈ ਲਗਾ ਕੇ ਇਸ ਨੂੰ ਕੋਸੇ ਪਾਣੀ ਨਾਲ ਧੋ ਦਿਓ ਹਫਤੇ ਵਿਚ ਦੋ ਜਾਂ ਤਿੰਨ ਇਸ ਦੀ ਵਰਤੋਂ ਲਾਭਕਾਰੀ ਹੈ।