ਸ਼ਿਮਲਾ- ਹਿਮਾਚਲ ਪ੍ਰਦੇਸ਼ ਦੇ ਕਾਂਗੜਾ ਜ਼ਿਲ੍ਹੇ ਦੇ ਰਹਿਣ ਵਾਲੇ ਮਰੀਨ ਕਮਾਂਡੋ ਅਮਿਤ ਸਿੰਘ ਰਾਣਾ ਨੂੰ ਸ਼ੌਰਿਆ ਚੱਕਰ ਨਾਲ ਸਨਮਾਨਿਤ ਕੀਤਾ ਗਿਆ ਹੈ। ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨੇ ਸੋਮਵਾਰ ਨੂੰ ਉਨ੍ਹਾਂ ਨੂੰ ਇਹ ਸਨਮਾਨ ਭੇਟ ਕੀਤਾ। ਕਾਂਗੜਾ ਦੇ ਜਵਾਲਾਮੁਖੀ ਚਾਂਗਰ ਇਲਾਕੇ ਦੇ ਖੁੰਡੀਆਂ ਦੇ ਰਹਿਣ ਵਾਲੇ ਅਮਿਤ ਸਿੰਘ ਰਾਣਾ ਨੇ ਦੋ ਅਪਰੇਸ਼ਨਾਂ ‘ਚ ਆਪਣੀ ਟੀਮ ਸਮੇਤ 8 ਅੱਤਵਾਦੀਆਂ ਨੂੰ ਮਾਰ ਦਿੱਤਾ ਸੀ। ਅਮਿਤ ਸਿੰਘ ਰਾਣਾ ਦੇ ਪਿਤਾ ਕੇਵਲ ਸਿੰਘ ਰਾਣਾ ਅਤੇ ਮਾਤਾ ਪਵਨ ਕੁਮਾਰੀ ਹਨ। ਉਨ੍ਹਾਂ ਦੀ ਪਤਨੀ ਦਾ ਨਾਂ ਮੀਨਾਕਸ਼ੀ ਰਾਣਾ ਹੈ। ਅਮਿਤ ਸਿੰਘ ਰਾਣਾ ਮਈ 2018 ਵਿੱਚ ਜੰਮੂ-ਕਸ਼ਮੀਰ ਵਿੱਚ ਆਪਰੇਸ਼ਨ ਰਕਸ਼ਕ ਵਿੱਚ ਤਾਇਨਾਤ ਸੀ। ਉੱਥੇ ਉਨ੍ਹਾਂ ਕਈ ਅਪਰੇਸ਼ਨਾਂ ਵਿੱਚ ਹਿੱਸਾ ਲਿਆ ਅਤੇ 20 ਅਤੇ 21 ਸਤੰਬਰ ਨੂੰ ਇੱਕ ਸਰਚ ਅਪ੍ਰੇਸ਼ਨ ਵਿੱਚ ਹਿੱਸਾ ਲਿਆ ਜਿੱਥੇ ਗਊਸ਼ਾਲਾ ਵਿੱਚ ਅੱਤਵਾਦੀਆਂ ਨੂੰ ਢੇਰ ਕਰ ਦਿੱਤਾ ਗਿਆ। ਅਮਿਤ ਸਿੰਘ ਰਾਣਾ ਨੇ ਟੀਮ ਨਾਲ ਗਊਸ਼ਾਲਾ ਨੂੰ ਉਡਾ ਦਿੱਤਾ ਅਤੇ ਅੱਤਵਾਦੀਆਂ ਦਾ ਖਾਤਮਾ ਕੀਤਾ। ਧਰਮਸ਼ਾਲਾ ਤੋਂ ਅਮਿਤ ਦੇ ਦੋਸਤ ਰਿਜੁਲ ਗਿੱਲ ਦਾ ਕਹਿਣਾ ਹੈ ਕਿ ਉਸਨੇ ਅਤੇ ਅਮਿਤ ਨੇ 2016 ਤੋਂ ਇਕੱਠੇ ਅਰੁਣਾਚਲ ਤੋਂ ਪਰਬਤਾਰੋਹ ਦਾ ਕੋਰਸ ਕੀਤਾ ਸੀ। ਅਮਿਤ ਬਹੁਤ ਬਹਾਦਰ ਹੈ। ਰਿਜੁਲ ਨੇ ਦੱਸਿਆ ਕਿ ਅਮਿਤ ਨੇ ਕਈ ਮੁਹਿੰਮਾਂ ‘ਚ ਵੀ ਹਿੱਸਾ ਲਿਆ ਹੈ। ਰਿਜੁਲ ਨੇ ਅਮਿਤ ਨੂੰ ਸ਼ੌਰਿਆ ਚੱਕਰ ਮਿਲਣ ‘ਤੇ ਵਧਾਈ ਦਿੱਤੀ ਅਤੇ ਖੁਸ਼ੀ ਦਾ ਪ੍ਰਗਟਾਵਾ ਕੀਤਾ |
Posted inIndia