ਭਾਜਪਾ ਦੇ ਮੀਤ ਪ੍ਰਧਾਨ ਕ੍ਰਿਪਾਲ ਪਰਮਾਰ ਨੇ ਦਿੱਤਾ ਅਸਤੀਫਾ

ਭਾਜਪਾ ਦੇ ਮੀਤ ਪ੍ਰਧਾਨ ਕ੍ਰਿਪਾਲ ਪਰਮਾਰ ਨੇ ਦਿੱਤਾ ਅਸਤੀਫਾ

ਹਿਮਾਚਲ ਪ੍ਰਦੇਸ਼ ਉਪ ਚੋਣਾਂ (Himachal By-Elections) ‘ਚ ਮਿਲੀ ਹਾਰ ਤੋਂ ਬਾਅਦ ਭਾਰਤੀ ਜਨਤਾ ਪਾਰਟੀ ‘ਚ ਸਭ ਠੀਕ ਨਹੀਂ ਚੱਲ ਰਿਹਾ ਹੈ। ਫਤਿਹਪੁਰ ਤੋਂ ਟਿਕਟ ਨਾ ਮਿਲਣ ਤੋਂ ਨਾਰਾਜ਼ ਭਾਜਪਾ ਦੇ ਮੀਤ ਪ੍ਰਧਾਨ ਕ੍ਰਿਪਾਲ ਸਿੰਘ ਪਰਮਾਰ ਨੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਪਰਮਾਰ ਨੇ ਸੋਸ਼ਲ ਮੀਡੀਆ ‘ਤੇ ਆਪਣੇ ਅਹੁਦੇ ਤੋਂ ਅਸਤੀਫਾ ਦੇਣ ਦਾ ਐਲਾਨ ਕੀਤਾ ਹੈ।

ਦੱਸ ਦਈਏ ਕਿ ਕ੍ਰਿਪਾਲ ਸਿੰਘ ਪਰਮਾਰ ਫਤਿਹਪੁਰ ਤੋਂ ਜ਼ਿਮਨੀ ਚੋਣ ਲੜਨਾ ਚਾਹੁੰਦੇ ਸਨ ਪਰ ਪਾਰਟੀ ਨੇ ਉਨ੍ਹਾਂ ਨੂੰ ਇੱਥੋਂ ਟਿਕਟ ਨਹੀਂ ਦਿੱਤੀ। ਸੀਐਮ ਜੈਰਾਮ ਠਾਕੁਰ ਦੇ ਕਹਿਣ ‘ਤੇ ਕ੍ਰਿਪਾਲ ਪਰਮਾਰ ਨੇ ਚੋਣ ਨਾ ਲੜਨ ਦੀ ਹਾਮੀ ਭਰ ਦਿੱਤੀ ਸੀ। ਪਰ ਪਾਰਟੀ ਤੋਂ ਨਾਰਾਜ਼ ਸਨ।

ਬੀਜੇਪੀ ਵਰਕਿੰਗ ਕਮੇਟੀ ਦੀ ਬੈਠਕ ਮੰਗਲਵਾਰ ਨੂੰ ਸ਼ਿਮਲਾ ‘ਚ ਹੋਣੀ ਸੀ। ਅਜਿਹੇ ‘ਚ ਭਾਜਪਾ ਨੂੰ ਵੱਡਾ ਝਟਕਾ ਲੱਗਾ ਹੈ। ਦੋ ਦਿਨ ਪਹਿਲਾਂ ਪਰਮਾਰ ਨੇ ਫੇਸਬੁੱਕ ‘ਤੇ ਆਪਣਾ ਦਰਦ ਬਿਆਨ ਕਰਦੇ ਹੋਏ ਲਿਖਿਆ ਸੀ, ‘ਮੇਰੀ ਆਵਾਜ਼ ਕਿਸੇ ਰੌਲੇ ਵਿਚ ਡੁੱਬ ਗਈ, ਮੇਰੀ ਚੁੱਪ ਦੂਰ ਤੱਕ ਸੁਣਾਈ ਦੇਵੇਗੀ।’

ਹਿਮਾਚਲ ਪ੍ਰਦੇਸ਼ ‘ਚ ਹਾਲ ਹੀ ’ਚ ਹੋਈਆਂ ਜ਼ਿਮਨੀ ਚੋਣਾਂ ‘ਚ ਭਾਜਪਾ ਦੀ 4-0 ਨਾਲ ਹਾਰ ਤੋਂ ਬਾਅਦ ਪਾਰਟੀ ਦੀਆਂ ਮੁਸ਼ਕਲਾਂ ਘੱਟ ਹੁੰਦੀਆਂ ਨਜ਼ਰ ਨਹੀਂ ਆ ਰਹੀਆਂ ਅਤੇ ਪਾਰਟੀ ਲਗਾਤਾਰ ਬਗਾਵਤ ਨਾਲ ਜੂਝ ਰਹੀ ਹੈ।

ਕ੍ਰਿਪਾਲ ਪਰਮਾਰ ਦੇ ਇਸ ਅਸਤੀਫੇ ਨੂੰ ਭਾਜਪਾ ਲਈ ਵੱਡਾ ਝਟਕਾ ਮੰਨਿਆ ਜਾ ਰਿਹਾ ਹੈ। ਕਿਉਂਕਿ ਪਾਰਟੀ ਨੇ ਕ੍ਰਿਪਾਲ ਪਰਮਾਰ ਨੂੰ ਫਤਿਹਪੁਰ ਵਿਧਾਨ ਸਭਾ ਹਲਕੇ ਤੋਂ ਨਜ਼ਰਅੰਦਾਜ਼ ਕਰਦਿਆਂ ਇੱਥੋਂ ਬਲਦੇਵ ਠਾਕੁਰ ਨੂੰ ਟਿਕਟ ਦੇ ਦਿੱਤੀ ਅਤੇ ਭਾਜਪਾ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ।

Share: