ਕਾਂਗੋ: ਕਾਂਗੋ ਦੇ ਇਤੁਰੀ ਸੂਬੇ ਦੇ ਦੋ ਪਿੰਡਾਂ ’ਤੇ ਅੱਤਵਾਦੀਆਂ ਵਲੋਂ ਕੀਤੇ ਹਮਲੇ ਵਿਚ 18 ਲੋਕ ਮਾਰੇ ਗਏ । ਸੈਨਾ ਨੇ ਇਹ ਜਾਣਕਾਰੀ ਦਿੱਤੀ ਹੈ। ਸਥਾਨਕ ਅਧਿਕਾਰੀਆਂ ਅਤੇ ਖੇਤਰ ਵਿਚ ਹਿੰਸਾ ਦਾ ਪਤਾ ਲਗਾਉਣ ਵਾਲੇ ਸਮੂਹ ਨੇ ਕਿਹਾ ਕਿ ਮਰਨ ਵਾਲਿਆਂ ਦੀ ਗਿਣਤੀ 18 ਤੋਂ 29 ਦੇ ਵਿਚ ਹੈ। ਕਿਊ ਸਕਿਓਰਿਟੀ ਟਰੈਕਰ ਨੇ ਦੱਸਿਆ ਕਿ ਹਮਲੇ ਵਿਚ ਮਾਰੇ ਗਏ ਜ਼ਿਆਦਾਤਰ ਲੋਕ ਡਰੋਡੋ ਅਤੇ ਮਬਾ-ਡੋਂਗੀ ਪਿੰਡ ਦੇ ਰਹਿਣ ਵਾਲੇ ਸੀ ਅਤੇ ਇਹ ਸਾਰੇ ਆਮ ਨਾਗਰਿਕ ਸੀ।
ਇਹ ਹਮਲਾ ਕੋਆਪਰੇÇਅਵ ਫਾਰ ਡਿਵੈਲਪਮੈਂਟ ਆਫ ਕਾਂਗੋ ਦੇ ਅੱਤਵਾਦੀਆਂ ਨੇ ਕੀਤਾ ਸੀ। ਨਜ਼ਦੀਕ ਦੇ ਨਾਰਥ ਬੇਹਮਾ ਇਲਾਕੇ ਦੇ ਪ੍ਰਮੁੱਖ ਵਿਲੀ ਪਿਲੋ ਮੁÇਲੰਦਰੋ ਨੇ ਦੱਸਿਆ ਕਿ ਹਮਲੇ ਵਿਚ ਜਾਨ ਮਾਲ ਦਾ ਬਹੁਤ ਨੁਕਸਾਨ ਹੋਇਆ ਹੈ।
ਕਿਵੂ ਸਕਿਓਰਿਟੀ ਟਰੈਕਰ ਨੇ ਦੱਸਿਆ ਕਿ ਸਥਾਨਕ ਲੋਕਾਂ ਨਾਲ ਗੱਲਬਾਤ ਕਰਨ ਤੋਂ ਬਾਅਦ ਇਸ ਗੱਲ ਦੀ ਜਾਣਕਾਰੀ ਮਿਲੀ ਹੈ ਕਿ ਇਸ ਹਮਲੇ ਵਿਚ ਘੱਟ ਤੋਂ ਘੱਟ 18 ਤੋਂ 29 ਲੋਕਾਂ ਦੀ ਮੌਤ ਹੋਈ ਹੈ। ਇਸ ਨੇ ਪਹਿਲਾਂ ਕਿਹਾ ਸੀ ਕਿ ਹਮਲੇ ਵਿਚ 107 ਲੋਕਾਂ ਦੀ ਮੌਤ ਹੋਈ ਲੇਕਿਨ ਬਾਅਦ ਵਿਚ ਸਪਸ਼ਟੀਕਰਣ ਦਿੰਦੇ ਹੋਏ ਕਿਹਾ ਕਿ ਇਹ ਜਾਣਕਾਰੀ ਗਲਤ ਸੀ। ਹਮਲਾਵਰਾਂ ਨੇ ਗਿਰਜਾਘਰ ਵਿਚ ਵੀ ਲੁੱਟਖੋਹ ਕੀਤੀ। ਕਾਂਗਰਸ ਵਿਚ ਸੰਯੁਕਤ ਰਾਸ਼ਟਰ ਦੇ ਸ਼ਾਂਤੀ ਰੱਖਿਆ ਮਿਸ਼ਨ ਨੇ ਦੱਸਿਆ ਕਿ ਹਿੰਸਾ ਤੋਂ ਘਬਰਾ ਕੇ ਭੱਜੇ ਘੱਟ ਤੋਂ ਘੱਟ 16 ਹਜ਼ਾਰ ਲੋਕਾਂ ਨੇ ਸ਼ਾਂਤੀ ਰੱਖਿਅਕਾਂ ਦੇ ਕਬਜ਼ੇ ਵਾਲੀ ਥਾਂ ’ਤੇ ਪਨਾਹ ਲਈ ਹੈ।
Posted inWorld