ਵਿਧਾਨ ਸਭਾ ਚੋਣਾਂ 2022: ਅਕਾਲੀ ਦਲ ਤੇ ਬੀਐਸਪੀ ਨੇ ਕੀਤੀ ਸੀਟਾਂ ਦੀ ਅਦਲਾ-ਬਦਲੀ

ਵਿਧਾਨ ਸਭਾ ਚੋਣਾਂ 2022: ਅਕਾਲੀ ਦਲ ਤੇ ਬੀਐਸਪੀ ਨੇ ਕੀਤੀ ਸੀਟਾਂ ਦੀ ਅਦਲਾ-ਬਦਲੀ

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਅਤੇ ਬਹੁਜਨ ਸਮਾਜ ਪਾਰਟੀ ਪੰਜਾਬ ਦੇ ਸੂਬਾ ਪ੍ਰਧਾਨ ਜਸਵੀਰ ਸਿੰਘ ਗੜੀ ਨੇ ਸਾਂਝੇ ਤੌਰ ਤੇ ਐਲਾਨ ਕੀਤਾ ਹੈ ਕਿ ਵਿਧਾਨ ਸਭਾ ਹਲਕਾ ਮੋਹਾਲੀ ਅਤੇ ਲੁਧਿਆਣਾ ਨਾਰਥ ਜੋ ਕਿ ਪਹਿਲਾਂ ਬਹੁਜਨ ਸਮਾਜ ਪਾਰਟੀ ਦੇ ਹਿੱਸੇ ਵਿੱਚ ਸਨ ਹੁਣ ਇਹਨਾ ਸੀਟਾਂ ਉਪਰ ਸ਼੍ਰੋਮਣੀ ਅਕਾਲੀ ਦਲ ਚੋਣ ਲੜੇਗਾ ਅਤੇ ਇਸਦੀ ਜਗਾ ਤੇ ਵਿਧਾਨ ਸਭਾ ਹਲਕਾ ਰਾਏਕੋਟ (ਐਸ.ਸੀ) ਅਤੇ ਦੀਨਾਨਗਰ (ਐਸ.ਸੀ) ਜੋ ਸ਼੍ਰੋਮਣੀ ਅਕਾਲੀ ਦਲ ਦੇ ਹਿੱਸੇ ਸਨ ਇਹਨਾਂ ਉਪਰ ਹੁਣ ਬਹੁਜਨ ਸਮਾਜ ਪਾਰਟੀ ਦੇ ਉਮੀਦਵਾਰ ਚੋਣ ਲੜਨਗੇ।

ਅੱਜ ਪਾਰਟੀ ਦੇ ਮੁੱਖ ਦਫਤਰ ਤੋਂ ਇਸ ਬਾਰੇ ਜਾਣਕਾਰੀ ਦਿੰਦੇ ਹੋਏ ਪਾਰਟੀ ਦੇ ਸੀਨੀਅਰ ਮੀਤ ਪ੍ਰਧਾਨ ਅਤੇ ਬੁਲਾਰੇ ਡਾ. ਦਲਜੀਤ ਸਿੰਘ ਚੀਮਾ ਨੇ ਦੱਸਿਆ ਕਿ ਕੁੱਲ ਸੀਟਾਂ ਦੀ ਵੰਡ ਪਹਿਲਾਂ ਦੀ ਤਰਾਂ ਹੀ ਰਹੇਗੀ ਅਤੇ ਸ਼੍ਰੋਮਣੀ ਅਕਾਲੀ ਦਲ 97 ਸੀਟਾਂ ਉਪਰ ਅਤੇ ਬਹੁਜਨ ਸਮਾਜ ਪਾਰਟੀ 20 ਸੀਟਾਂ ਉਪਰ ਚੋਣ ਲੜੇਗੀ।

Share: