2 ਬੱਚਿਆਂ ਸਣੇ ਲਾਪਤਾ ਹੋਈ ਬਰੈਂਪਟਨ ਦੀ ਪ੍ਰਦੀਪ ਸੰਧੂ ਸਹੀ-ਸਲਾਮਤ ਮਿਲੀ

2 ਬੱਚਿਆਂ ਸਣੇ ਲਾਪਤਾ ਹੋਈ ਬਰੈਂਪਟਨ ਦੀ ਪ੍ਰਦੀਪ ਸੰਧੂ ਸਹੀ-ਸਲਾਮਤ ਮਿਲੀ

ਬਰੈਂਪਟਨ: ਕਾਲੇ ਰੰਗ ਦੀ ਟੋਇਟਾ ਹਾਈਲੈਂਡਰ ਕਾਰ ’ਚ ਘਰੋਂ ਗਈ ਬਰੈਂਪਟਨ ਦੀ 35 ਸਾਲਾ ਪੰਜਾਬਣ ਪ੍ਰਦੀਪ ਸੰਧੂ ਦੋ ਬੱਚਿਆਂ ਸਣੇ ਲਾਪਤਾ ਹੋ ਗਈ ਸੀ, ਜੋ ਕਿ ਸਹੀ ਸਲਾਮਤ ਮਿਲ ਗਈ ਹੈ। ਪੁਲਿਸ ਨੇ ਉਸ ਦੀ ਭਾਲ ’ਚ ਮਦਦ ਕਰਨ ਲਈ ਲੋਕਾਂ ਦਾ ਧੰਨਵਾਦ ਕੀਤਾ ਹੈ।
ਦੱਸ ਦੇਈਏ ਕਿ ਪ੍ਰਦੀਪ ਸੰਧੂ ਦੋ ਬੱਚਿਆਂ ਸਣੇ ਆਪਣੀ ਕਾਰ ਨੰਬਰ ਸੀਡੀਐਸਐਸ718 ਵਿੱਚ ਘਰੋਂ ਗਈ ਸੀ। ਉਸ ਨੂੰ ਆਖਰੀ ਵਾਰ ਸੈਂਡਲਵੁੱਡ ਪਾਰਕਵੇਅ ਅਤੇ ਹਾਈਵੇਅ 410 ਖੇਤਰ ਵਿੱਚ ਵੇਖਿਆ ਗਿਆ ਸੀ। ਉਨ੍ਹਾਂ ਤਿੰਨ ਦੀ ਸਿਹਤਯਾਬੀ ਨੂੰ ਲੈ ਕੇ ਪਰਿਵਾਰ ਤੇ ਪੁਲਿਸ ਨੂੰ ਚਿੰਤਾ ਸੀ। ਪੁਲਿਸ ਨੇ ਲੋਕਾਂ ਕੋਲੋਂ ਇਨ੍ਹਾਂ ਦੀ ਭਾਲ ’ਚ ਮਦਦ ਦੀ ਮੰਗ ਕਰਦਿਆਂ ਦੱਸਿਆ ਸੀ ਕਿ ਪ੍ਰਦੀਪ ਸੰਧੂ ਦਾ ਵਜਨ ਲਗਭਗ 81 ਕਿਲੋ, ਭੂਰੀਆਂ ਅੱਖਾਂ ਤੇ ਕਾਲੇ ਵਾਲ਼ ਹਨ। ਇਸ ਮਗਰੋਂ ਥੋੜੀ ਹੀ ਦੇਰ ਬਾਅਦ ਪ੍ਰਦੀਪ ਸੰਧੂ ਦੋਵਾਂ ਬੱਚਿਆਂ ਸਣੇ ਸਹੀ-ਸਲਾਮਤ ਮਿਲ ਗਈ। ਇਸ ’ਤੇ ਪੁਲਿਸ ਨੇ ਲੋਕਾਂ ਦਾ ਧੰਨਵਾਦ ਕੀਤਾ।

Share: