ਨੇਪਾਲ ਤੋਂ ਹੋਈ ਯੋਗ ਦੀ ਸ਼ੁਰੂਆਤ: ਓਲੀ

ਨੇਪਾਲ ਤੋਂ ਹੋਈ ਯੋਗ ਦੀ ਸ਼ੁਰੂਆਤ: ਓਲੀ

ਕਾਠਮੰਡੂ (ਏਐੱਨਆਈ) : ਕੌਮਾਂਤਰੀ ਯੋਗ ਦਿਵਸ ‘ਤੇ ਨੇਪਾਲ ਦੇ ਕਾਰਜਕਾਰੀ ਪ੍ਰਧਾਨ ਮੰਤਰੀ ਕੇਪੀ ਸ਼ਰਮਾ ਓਲੀ ਨੇ ਅਜੀਬੋਗਰੀਬ ਬਿਆਨ ਦਿੱਤਾ ਹੈ। ਉਨ੍ਹਾਂ ਕਿਹਾ ਹੈ ਕਿ ਯੋਗ ਦਾ ਉਦੈ ਨੇਪਾਲ ਤੋਂ ਹੋਇਆ ਹੈ ਅਤੇ ਇੱਥੋਂ ਹੀ ਉਹ ਦੁਨੀਆ ‘ਚ ਫੈਲਿਆ।

ਓਲੀ ਨੇ ਕਿਹਾ ਕਿ ਯੋਗ ਦੀ ਸ਼ੁਰੂਆਤ ਭਾਰਤ ਨਹੀਂ ਨੇਪਾਲ ‘ਚ ਹੋਈ ਸੀ। ਜਿਸ ਸਮੇਂ ਯੋਗ ਦੀ ਸ਼ੁਰੂਆਤ ਹੋਈ, ਉਸ ਸਮੇਂ ਭਾਰਤ ‘ਚ ਕੁਝ ਵੀ ਨਹੀਂ ਹੋ ਰਿਹਾ ਸੀ। ਉਹ ਉਸ ਸਮੇਂ ਟੁਕੜਿਆਂ ‘ਚ ਵੰਡਿਆ ਹੋਇਆ ਸੀ। ਯੋਗ ਦੀ ਉਤਪਤੀ ਦੇ ਸਬੰਧ ਵਿਚ ਭਾਰਤੀ ਮਾਹਰ ਜਿਹੜਾ ਦਾਅਵਾ ਕਰਦੇ ਹਨ, ਅਸਲ ‘ਚ ਉਹ ਤੱਥਾਂ ਨੂੰ ਲੁਕਾਉਂਦੇ ਹਨ। ਟੁਕੜਿਆਂ ‘ਚ ਵੰਡਿਆ ਹੋਇਆ ਭਾਰਤ ਉਸ ਸਮੇਂ ਇਕ ਮਹਾਦੀਪ ਜਾਂ ਉਪ ਮਹਾਦੀਪ ਵਰਗਾ ਸੀ। ਓਲੀ ਨੇ ਇਹ ਗੱਲ ਪ੍ਰਧਾਨ ਮੰਤਰੀ ਰਿਹਾਇਸ਼ ‘ਚ ਕੌਮਾਂਤਰੀ ਯੋਗ ਦਿਵਸ ‘ਤੇ ਕਰਵਾਏ ਇਕ ਪ੍ਰਰੋਗਰਾਮ ‘ਚ ਕਹੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸੁਝਾਅ ‘ਤੇ ਸੰਯੁਕਤ ਰਾਸ਼ਟਰ ਮਹਾਸਭਾ ਨੇ 2014 ਵਿਚ 21 ਜੂਨ ਨੂੰ ਕੌਮਾਂਤਰੀ ਯੋਗ ਦਿਵਸ ਐਲਾਨ ਕੀਤਾ ਸੀ। ਓਲੀ ਇਸ ਤੋਂ ਪਹਿਲਾਂ ਵੀ ਇਤਿਹਾਸਕ ਤੱਥਾਂ ਤੋਂ ਪਰੇ ਬਿਆਨ ਦਿੰਦੇ ਰਹੇ ਹਨ। ਜੁਲਾਈ 2020 ‘ਚ ਉਨ੍ਹਾਂ ਭਗਵਾਨ ਰਾਮ ਦੇ ਅਯੁੱਧਿਆ ‘ਚ ਨਹੀਂ ਬਲਕਿ ਨੇਪਾਲ ‘ਚ ਜਨਮ ਲੈਣ ਦੀ ਗੱਲ ਕਹੀ ਸੀ।

 

Share:
Scroll to Top