ਪੰਜਾਬ ਭਰ ‘ਚ 93,224 ਵਿਅਕਤੀਆਂ ਦਾ ਟੀਕਾਕਰਨ

ਪੰਜਾਬ ਭਰ ‘ਚ 93,224 ਵਿਅਕਤੀਆਂ ਦਾ ਟੀਕਾਕਰਨ

ਦੇਸ਼ ‘ਚ ਸਾਰੇ ਵਰਗਾਂ ਲਈ ਸੋਮਵਾਰ ਨੂੰ ਸ਼ੁਰੂ ਹੋਈ ਮੁਫ਼ਤ ਟੀਕਾਕਰਨ ਮੁਹਿੰਮ ਤਹਿਤ ਸੂਬੇ ‘ਚ ਕੁਲ 93224 ਲੋਕਾਂ ਦਾ ਟੀਕਾਕਰਨ ਕੀਤਾ ਗਿਆ। ਲੁਧਿਆਣਾ ‘ਚ ਟੀਕਾਕਰਨ ਨੂੰ ਲੈ ਕੇ ਸਭ ਤੋਂ ਵੱਧ ਉਤਸ਼ਾਹ ਵੇਖਣ ਨੂੰ ਮਿਲਿਆ ਜਿੱਥੇ ਸਭ ਤੋਂ ਜ਼ਿਆਦਾ 16480 ਲੋਕਾਂ ਨੂੰ ਵੈਕਸੀਨ ਲਗਾਈ ਗਈ। ਇਸ ਤੋਂ ਬਾਅਦ ਹੁਸ਼ਿਆਰਪੁਰ ਟੀਕਾਕਰਨ ਦੇ ਮਾਮਲੇ ‘ਚ ਦੂਜੇ ਨੰਬਰ ‘ਤੇ ਰਿਹਾ ਜਿੱਥੇ 12800 ਲੋਕਾਂ ਨੂੰ ਵੈਕਸੀਨ ਲਗਾਈ ਗਈ।

ਦੂਜੇ ਪਾਸੇ ਸੂਬੇ ‘ਚ ਤਿੰਨ ਮਹੀਨੇ ਬਾਅਦ ਇਕ ਦਿਨ ‘ਚ ਇਨਫੈਕਸ਼ਨ ਦੇ ਨਵੇਂ ਮਾਮਲਿਆਂ ਦਾ ਅੰਕੜਾ 500 ਤੋਂ ਹੇਠਾਂ ਆ ਗਿਆ। ਪਿਛਲੇ 24 ਘੰਟੇ ਤੋਂ ਬਾਅਦ ਸੂਬੇ ‘ਚ 340 ਨਵੇਂ ਮਰੀਜ਼ ਮਿਲੇ। ਇਨਫੈਕਸ਼ਨ ਦਰ ਵੀ 0.79 ਫ਼ੀਸਦੀ ਰਹੀ। ਸੂਬੇ ‘ਚ ਬਠਿੰਡਾ ਤੇ ਜਲੰਧਰ ‘ਚ ਸਭ ਤੋਂ ਵੱਧ 33-33 ਤੇ ਮੋਗਾ ‘ਚ ਸਭ ਤੋਂ ਘੱਟ ਦੋ ਲੋਕਾਂ ਦੀ ਕੋਰੋਨਾ ਰਿਪੋਰਟ ਪਾਜ਼ੇਟਿਵ ਆਈ। ਬਰਨਾਲਾ, ਪਠਾਨਕੋਟ, ਰੂਪਨਗਰ, ਨਵਾਂਸ਼ਹਿਰ, ਤਰਨਤਾਰਨ ਤੇ ਮੋਗਾ ‘ਚ ਇਹ ਗਿਣਤੀ 10 ਤੋਂ ਘੱਟ ਰਹੀ। ਸਿਹਤ ਵਿਭਾਗ ਮੁਤਾਬਕ ਪੰਜਾਬ ਦੇ 17 ਜ਼ਿਲਿ੍ਹਆਂ ‘ਚ 24 ਲੋਕਾਂ ਦੀ ਕੋਰੋਨਾ ਕਾਰਨ ਮੌਤ ਹੋਈ।

ਇਸ ‘ਚੋਂ ਰੂਪਨਗਰ ‘ਚ ਤਿੰਨ ਤੇ ਬਰਨਾਲਾ, ਪਟਿਆਲਾ, ਜਲੰਧਰ, ਸੰਗਰੂਰ ਤੇ ਮੋਹਾਲੀ ‘ਚ ਦੋ-ਦੋ ਲੋਕਾਂ ਨੇ ਦਮ ਤੋੜ ਦਿੱਤਾ। ਪੰਜ ਜ਼ਿਲਿ੍ਹਆਂ ਅੰਮਿ੍ਤਸਰ, ਪਠਾਨਕੋਟ, ਨਵਾਂਸ਼ਹਿਰ, ਬਠਿੰਡਾ ਤੇ ਮਾਨਸਾ ‘ਚ ਕੋਰੋਨਾ ਨਾਲ ਕੋਈ ਮੌਤ ਨਹੀਂ ਹੋਈ। ਇਸਦੇ ਨਾਲ ਹੀ 1271 ਲੋਕਾਂ ਨੇ ਕੋਰੋਨਾ ਨੂੰ ਮਾਤ ਦਿੱਤੀ। ਸੂਬੇ ‘ਚ ਸਰਗਰਮ ਮਾਮਲਿਆਂ ਦੀ ਗਿਣਤੀ ਘੱਟ ਹੋ ਕੇ 6477 ਰਹਿ ਗਈ ਹੈ। ਇਨ੍ਹਾਂ ‘ਚੋਂ 1861 ਮਰੀਜ਼ ਆਕਸੀਜਨ ਤੇ 156 ਵੈਂਟੀਲੇਟਰ ਸਪੋਰਟ ‘ਤੇ ਹਨ।

Share: