ਬਾਹਰੀ ਰਾਜਾਂ ਵਿਚੋ ਹਿਮਾਚਲ ਦਾਖਲ ਹੋਣ ਲਈ ਆਰ.ਟੀ.ਪੀ.ਸੀ.ਆਰ. ਟੈਸਟ ਦੀ ਜ਼ਰਰੂਤ ਨਹੀਂ

ਬਾਹਰੀ ਰਾਜਾਂ ਵਿਚੋ ਹਿਮਾਚਲ ਦਾਖਲ ਹੋਣ ਲਈ ਆਰ.ਟੀ.ਪੀ.ਸੀ.ਆਰ. ਟੈਸਟ ਦੀ ਜ਼ਰਰੂਤ ਨਹੀਂ

ਮੰਦਰ ਅਜੇ ਸ਼ਰਧਾਲੂਆਂ ਲਈ ਬੰਦ ਹੀ ਰਹਿਣਗੇ

ਸ਼ਿਮਲਾ (ਏਜੇਂਸੀ) ਹਿਮਾਚਲ ਪ੍ਰਦੇਸ਼ ਕੈਬਿਨਿਟ ਦੀ ਮੀਟਿੰਗ ਸ਼ੁਕਰਵਾਰ ਨੂੰ ਸ਼ਿਮਲਾ ਵਿਖੇ ਹੋਈ ਇਸ ਮੀਟਿੰਗ ਦੀ ਪ੍ਰਧਾਨਗੀ ਮੁੱਖ ਮੰਤਰੀ ਜੈਰਾਮ ਠਾਕੁਰ ਨੇ ਕੀਤੀ | ਮੀਟਿੰਗ ਵਿਚ ਕੋਵਿਡ ਦੇ ਮਾਮਲੇ ਘਟਣ ਕਰਕੇ ਕਰੋਨਾ ਕਰਫਿਉ ਵਿਚ ਛੋਟਾਂ ਦੇਣ ਬਾਰੇ ਚਰਚਾ ਕੀਤੀ ਗਈ |
ਅਗਲੇ ਹੁਕਮਾਂ ਤੱਕ ਹਿਮਾਚਲ ਪ੍ਰਦੇਸ਼ ਦੇ ਮੰਦਰ ਅਜੇ ਸ਼ਰਧਾਲੂਆਂ ਲਈ ਬੰਦ ਹੀ ਰਹਿਣਗੇ | ਸ਼ਾਦੀ ਆਦਿ ਦੇ ਸਮਾਰੋਹਾਂ ਤੇ ਜਾਰੀ ਬੰਦਿਸ਼ਾਂ ਜਾਰੀ ਰਹਿਣਗੀਆ ਸਿਰਫ 20 ਵਿਅਕਤੀ ਹੀ ਸ਼ਾਮਲ ਹੋ ਸਕਣਗੇ |
ਬਾਹਰੀ ਰਾਜਾਂ ਵਿਚੋ ਹਿਮਾਚਲ ਵਿਚ ਐੰਟਰ ਕਰਨ ਵਾਲਿਆਂ ਲਈ ਹੁਣ ਆਰ.ਟੀ.ਪੀ.ਸੀ.ਆਰ. ਟੈਸਟ ਦੀ ਜ਼ਰਰੂਤ ਵੀ ਖਤਮ ਕਰ ਦਿੱਤੀ ਗਈ ਹੈ ਪਰੰਤੂ ਹਿਮਾਚਲ ਵਿਚ ਦਾਖਲ ਹੋਣ ਲਈ ਈ-ਪਾਸ ਬਣਵਾਉਣਾ ਅਜੇ ਜਰੂਰੀ ਹੈ |
ਮੁੱਖ ਮੰਤਰੀ ਦੀ ਬਜਟ ਘੋਸ਼ਣਾ ਨੂੰ ਕੈਬਿਨਿਟ ਨੇ ਮੰਜ਼ੂਰੀ ਦੇ ਦਿੱਤੀ ਹੈ | ਸੋਮਵਾਰ 14 ਜੂਨ ਤੋ ਸਰਕਾਰੀ ਦਫਤਰਾਂ ਵਿਚ ਸਟਾਫ ਦੀ ਹਾਜ਼ਰੀ 30 ਤੋ ਵਧਾ ਕੇ 50 ਫੀਸਦੀ ਕਰ ਦਿੱਤੀ ਗਈ ਹੈ |

Share: